Laws Related to Women in Punjabi

ਸੈਂਟਰ ਨੇ ਨਵੰਬਰ 2010 ਨੂੰ ਆਪਣੀ ਵੈਬਸਾਈਟ wscpedia.org ਲਾਂਚ ਕੀਤੀ ਜਿਸ ਰਾਹੀਂ ਗਲੋਬਲ ਪੱਧਰ ਤੇ ਸੈਂਟਰ ਦੀਆਂ ਗਤੀਵਿਧੀਆਂ ਸੰਚਾਰਿਤ ਹੋ ਰਹੀਆਂ ਹਨ। ਇਸ ਸੁਵਿਧਾ ਦੇ ਅੰਤਰਗਤ ਸੈਂਟਰ ਨੇ ਵਾਈਸ-ਚਾਂਸਲਰ ਸਾਹਿਬ ਦੀ ਦਿਸ਼ਾ ਨਿਰਦੇਸ਼ਨ ਅਨੁਸਾਰ ਫੈਸਲਾ ਕੀਤਾ ਕਿ ਔਰਤਾਂ ਦੇ ਹੱਕ ਹਕੂਕ ਸੰਬੰਧੀ ਪ੍ਰਾਪਤ ਮਹੱਤਵਪੂਰਨ ਦਸਤਾਵੇਜਾਂ ਨੂੰ ਸੰਚਾਰਿਤ ਕੀਤਾ ਜਾਵੇ। ਇਸ ਦ੍ਰਿਸ਼ਟੀ ਤੋਂ ਕੁਝ ਅਹਿਮ ਦਸਤਾਵੇਜਾਂ ਦਾ ਪੰਜਾਬੀ ਅਨੁਵਾਦ ਇਥੇ ਦਿੱਤਾ ਜਾ ਰਿਹਾ ਹੈ ਤਾਂ ਕਿ ਵੈਬਸਾਈਟ ਦੇ ਜਰੀਏ ਦੁਨੀਆਂ ਭਰ ਵਿੱਚ ਵਸਦੀਆਂ ਪੰਜਾਬਣ ਔਰਤਾਂ ਆਪਣੀ ਮਾਂ-ਬੋਲੀ ਰਾਹੀਂ ਚੇਤਨਾ ਗ੍ਰਹਿਣ ਕਰ ਸਕਣ। ਇਹਨਾਂ ਦਸਤਾਵੇਜਾਂ ਦਾ ਵੇਰਵਾ ਨਿਮਨ ਅਨੁਸਾਰ ਹੈ :

1. ਔਰਤਾਂ ਦੇ ਵਿਰੁੱਧ ਹਰ ਪ੍ਰਕਾਰ ਦੇ ਭੇਦਭਾਵ ਨੂੰ ਖਤਮ ਕਰਨ ਸਬੰਧੀ ਕਨਵੈਨਸ਼ਨ


2. ਔਰਤਾਂ ਦੇ ਵਿਰੁੱਧ ਹਰ ਪ੍ਰਕਾਰ ਦੇ ਭੇਦਭਾਵ ਨੂੰ ਖਤਮ ਕਰਨ ਸਬੰਧੀ ਸੰਧੀ


3. ਬੀਜਿੰਗ ਘੋਸ਼ਣਾ


4. ਦਾਜ ਰੋਕੂ ਐਕਟ, (1961 ਦਾ ਐਕਟ ਨੰ. 28) 20 ਮਈ, 1961


5. ਵਿਸ਼ਾਕਾ ਅਤੇ ਹੋਰ ਬਨਾਮ ਰਾਜਸਥਾਨ-ਰਾਜ ਅਤੇ ਹੋਰ


6. ਔਰਤਾਂ ਦੇ ਅਧਿਕਾਰਾਂ ਸੰਬੰਧੀ ਬਣੀ ਕੌਮੀ ਨੀਤੀ (2001)


7. ਔਰਤਾਂ ਦੇ ਵਿਰੁੱਧ ਘਰੇਲੂ ਹਿੰਸਾ

 

 

ਇਹ ਸਾਰਾ ਮੈਟਰ ਮੂਲ ਰੂਪ ਵਿੱਚ ਅੰਗਰੇਜੀ ਵਿਚ ਹੈ ਅਤੇ ਇਸੇ ਵੈਬਸਾਈਟ 'ਤੇ ਪ੍ਰਾਪਤ ਹੈ। ਸੈਂਟਰ ਨੇ ਪੂਰੀ· ਜਮੇਵਾਰੀ ਨਾਲ ਇਹਨਾਂ ਦਸਤਾਵੇਜਾਂ ਦੇ ਲੀਗਲ ਪੱਖ ਨੂੰ ਵਿਚਾਰ ਕੇ ਪੰਜਾਬੀ ਅਨੁਵਾਦ ਕਰਵਾਇਆ ਹੈ। ਫਿਰ ਵੀ ਕਿਸੇ ਕਿਸਮ ਦੇ ਅਰਥਾਂ ਦੀ ਸਪਸ਼ਟਤਾ ਸੰਬੰਧੀ ਮੂਲ ਅੰਗਰੇਜੀ ਪਾਠ ਨੂੰ ਪ੍ਰਮਾਣਿਕ ਮੰਨਿਆ ਜਾਵੇਗਾ। ਪੰਜਾਬੀ ਰੂਪ ਸੰਬੰਧੀ ਨਿਮਨਲਿਖਤ ਕਮੇਟੀ ਨੇ ਕਾਰਜ ਕੀਤਾ ਹੈ :


ਅਨੁਵਾਦ· : ·ਸ੍ਰ. ਕਰਮਵੀਰ ਸਿੰਘ ,ਲੀਗਲ ਪੱਖ ਵਿਚਾਰਕ :ਡਾ. ਹਰਪਾਲ ਕੌਰ ਖਹਿਰਾ, ਡਾ.ਮੋਨਿਕਾ ਚਾਵਲਾ ਅਤੇ ਡਾ.ਪੁਸ਼ਪਿੰਦਰ ਢਿਲੋਂ,

ਇਹਨਾਂ ਲੇਖਾਂ ਨੂੰ ਵਾਈਸ-ਚਾਂਸਲਰ, ਡਾ.ਜਸਪਾਲ ਸਿੰਘ ਜੀ ਦੀ ਸਰਪ੍ਰਸਤੀ ਵਿਚ ਜਲਦੀ ਹੀ ਪੁਸਤਕ ਰੂਪ ਦਿੱਤਾ· ਵੇਗਾ ਅਤੇ ਸੰਬੰਧਤ ਮੈਟਰ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਸੰਬੰਧਿਤ ਅਦਾਰਿਆਂ(ਸਕੂਲਾਂ/ਕਾਲਜਾਂ/ਪੰਚਾਇਤਾਂ) ਅਤੇ ਸੰਬੰਧਿਤ ਵਿਅਕਤੀਆਂ ਤੱਕ ਪਹੁੰਚਾਉਣ ਦਾ ਉੱਦਮ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਮਹੱਤਵਪੂਰਨ ਦਸਤਾਵੇ॥ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਏ ਜਾਂਦੇ ਰਹਿਣਗੇ।
ਅੰਤ ਤੇ ਮੈਂ ਉਪਰੋਕਤ ਕਮੇਟੀ ਦੇ ਨਾਲ ਨਾਲ ਆਪਣੇ ਸੈਂਟਰ ਦੇ ਪ੍ਰੋਜੈਕਟ ਸਹਾਇਕ ਸੁਖਵਿੰਦਰ ਸਿੰਘ, ਵੈੱਬ ਡਿਜਾਈਨਰ ਨਿਸ਼ੂ ਸ਼ਰਮਾ, ਦਫਤਰੀ ਸਹਾਇਕ ਰਿਪਨਜੀਤ ਸਿੰਘ ਅਤੇ ਸੇਵਾਦਾਰ ਕ੍ਰਿਸ਼ਨ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਇਸ ਸਾਰੇ ਕਾਰਜ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ ਵਿੱਚ ਮੈਨੂੰ ਪੂਰਨ ਸਹਿਯੋਗ ਦਿੱਤਾ।

 

We have 2 guests online

Who's Online

Visitors