ਮਰਦਾਨਗੀ = ਔਰਤਾਂ ਦਾ ਸਤਿਕਾਰ

 

ਉਹ ਦੱਸ ਗੱਲਾਂ, ਜਿਨ੍ਹਾਂ ਨਾਲ ਮਰਦ, ਘਰੇਲੂ-ਹਿੰਸਾ ਅਤੇ ਜਿਨਸੀ ਅਤਿਆਚਾਰ ਨੂੰ ਰੋਕ ਸਕਦੇ ਹਨ।


 1. ਘਰੇਲੂ ਹਿੰਸਾ ਅਤੇ ਜਿਨਸੀ-ਅਤਿਆਚਾਰ ਦੇ ਪਿੱਛੇ ਮਰਦਾਂ ਦੀ ਪਰਧਾਨਤਾ ਅਤੇ ਉਨ੍ਹਾਂ ਦੇ ਮਾੜੇ ਤੇ ਭੈੜੇ ਸਲੂਕ ਨੂੰ ਮੰਨਣਾ ਅਤੇ ਸਮਝਣਾ।

 2. ਮਰਦਾਂ ਨੂੰ ਆਪਣੀ ਪਰੱਖ ਕਰਨੀ ਅਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਜਦੋਂ ਉਹ ਗ਼ਲਤ ਅਤੇ ਮਾੜੇ ਵਿਅਕਤੀਆਂ ਦਾ ਸਾਥ ਦਿੰਦੇ ਹਨ।

 3. ਸਮਾਜਿਕ ਤੌਰ ਤੇ, ਉਨ੍ਹਾਂ ਗ਼ਲਤ ਤੇ ਭੈੜੇ ਮਰਦਾਂ ਦਾ ਸਾਥ ਬਿਲਕੁਲ ਨਹੀਂ ਦੇਣਾ ਚਾਹੀਦਾ, ਜਿਹੜੇ ਘਰੇਲੂ ਹਿੰਸਾ ਜਾਂ ਜਿਨਸੀ-ਹਿੰਸਾ ਕਰਦੇ ਹਨ।

 4. ਇਹ ਯਾਦ ਰਖਣਾ ਚਾਹੀਦਾ ਹੈ ਕਿ ਸਾਡੀ ਖਾਮੋਸ਼ੀ ਹੀ ਸਾਡਾ ਸਮਰਥਨ ਜਾਂ ਪੁਸ਼ਟੀ ਮੰਨੀ ਜਾਵੇਗੀ। ਜੇਕਰ ਅਸੀਂ ਘਰੇਲੂ ਹਿੰਸਾ ਅਤੇ ਜਿਨਸੀ-ਹਿੰਸਾ ਖਿਲਾਫ ਆਵਾਜ਼ ਨਹੀਂ ਉਠਾਂਦੇ ਤਾਂ ਇਹੀ ਸਮਝਿਆ ਜਾਵੇਗਾ ਕਿ ਅਸੀਂ ਉਸਦੀ ਪ੍ਰੋੜਤਾ ਕਰਦੇ ਹਾਂ।

 5. ਘਰੇਲੂ-ਹਿੰਸਾ ਅਤੇ ਜਿਨਸੀ-ਹਿੰਸਾ ਦੇ ਖਿਲਾਫ਼, ਸਾਨੂੰ ਆਪਣੇ ਪੁੱਤਰਾਂ ਨੂੰ ਅਤੇ ਹੋਰ ਨੌਜਵਾਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ।

 6. ਸਾਨੂੰ ਆਪਣੇ ਪਰੰਪਰਕ ਮਰਦਾਊਪੁਣੇ ਨੂੰ ਛੱਡ ਕੇ, ਘਰੇਲੂ ਹਿੰਸਾ ਅਤੇ ਜਿਨਸੀ ਅਤਿਆਚਾਰ ਨੂੰ ਖ਼ਤਮ ਕਰਨ ਲਈ ਸਰਗਰਮ ਕਾਰਜ ਕਰਨਾ ਚਾਹੀਦਾ ਹੈ।

 7. ਮਰਦਾਂ ਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਘਰੇਲੂ ਹਿੰਸਾ ਅਤੇ ਜਿਨਸੀ ਹਿੰਸਾ, ਉਦੋਂ ਤੱਕ ਖਤਮ ਨਹੀਂ ਹੋ ਸਕਦੀ ਜਦੋਂ ਤਕ ਮਰਦ ਇਸਦੇ ਖਾਤਮੇ ਵਿਚ ਭਾਗ ਨਹੀਂ ਲੈਂਦੇ। ਉਨ੍ਹਾਂ ਨੂੰ ਸਭਿਆਚਾਰਕ ਅਤੇ ਸਮਾਜਿਕ ਪਰਿਵਰਤਨ ਵਿਚ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ, ਤਾਂਕਿ ਔਰਤਾਂ ਅਤੇ ਲੜਕੀਆਂ ਨਾਲ ਕਿਸੇ ਕਿਸਮ ਦਾ ਅਤਿਆਚਾਰ ਅਤੇ ਭੇਦਭਾਵ ਨਾ ਹੋ ਸਕੇ।

 8. ਇਸ ਧਾਰਨਾ ਨੂੰ ਉੱਚਿਤ ਠਹਿਰਾਉਣਾ ਬੰਦ ਕਰਨਾ ਪਵੇਗਾ ਕਿ ਘਰੇਲੂ ਹਿੰਸਾ ਅਤੇ ਜਿਨਸੀ ਹਿੰਸਾ, ਮਾਨਸਿਕ ਪਰੇਸ਼ਾਨੀ ਕਰਕੇ, ਗੁੱਸਾ ਆਉਣ ਕਰਕੇ, ਤਨਾਅ ਆਦਿ ਕਰਕੇ ਵਾਪਰਦੀ ਹੈ। ...ਅਸਲ ਵਿਚ ਘਰੇਲੂ-ਹਿੰਸਾ ਅਤੇ ਜਿਨਸੀ-ਹਿੰਸਾ, ਮਰਦ ਦੀ ਪਰਧਾਨਤਾ ਅਤੇ ਮਾਨਸਿਕਤਾ ਵਿਚ ਘਰ ਕੀਤੀ ਹੋਈ ਜਾਂ ਸ਼ਾਮਿਲ ਹੈ।

 9. ਮਰਦਾਂ ਨੂੰ ਅਜਿਹੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਘਰੇਲੂ ਹਿੰਸਾ ਅਤੇ ਜਿਨਸੀ ਹਿੰਸਾ ਨੂੰ ਰੋਕਣ ਲਈ ਅਜਿਹੇ ਉੱਚਿਤ ਅਤੇ ਪ੍ਰਭਾਵੀ ਕਦਮ ਚੁੱਕੇ ਜਾਣ, ਜਿਨ੍ਹਾਂ ਨਾਲ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕੀਤਾ ਜਾ ਸਕੇ।

 10. ਆਪਣੇ ਭਾਈਚਾਰੇ ਵਿਚ ਘਰੇਲੂ ਹਿੰਸਾ ਅਤੇ ਜਿਨਸੀ ਹਿੰਸਾ ਨੂੰ ਰੋਕਣ ਲਈ ਜ਼ਿੰਮੇਵਾਰ ਅਤੇ ਯੋਗ ਮਰਦਾਂ ਦਾ ਸਾਥ ਲੈਣਾ ਚਾਹੀਦਾ ਹੈ।

   


  ਇਸ ਹੱਲ ਦਾ ਮੈਂ ਵੀ ਇਕ ਅੰਗ ਹਾਂ।

We have 13 guests online

Who's Online

Visitors