ਔਰਤਾਂ ਅਤੇ 1947 ਦਾ ਬਟਵਾਰਾ  ( Women and the Partition of 1947)

1947 ਦਾ ਬਟਵਾਰਾ ਇੱਕ ਅਜਿਹਾ ਫੈਸਲਾ ਸੀ ਜਿਸਨੇ ਸ਼ਾਤੀਪੂਰਵਕ ਰਹਿ ਰਹੇ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਸਮਾਜ ਦਾ ਹਰ ਵਰਗ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਪਰ ਔਰਤਾਂ ਉਪੱਰ ਹੋਇਆ ਅਤਿਆਚਾਰ ਦੁਖਦਾਈ ਅਤੇ ਅਸਹਿ ਸੀ। ਉਹਨਾਂ ਨੂੰ ਉਧਾਲਣ, ਬਲਾਤਕਾਰ ਅਤੇ ਹੋਰ ਕਈ ਅਮਾਨ ਵੀ ਤਸੀਹੇ ਸਹਿਣੇ ਪਏ। ਉਸ ਵੇਲੇ ਦੇ ਭਿਆਨਕ ਹਲਾਤਾਂ ਨੇ ਔਰਤਾਂ ਨੂੰ ਆਤਮ ਹੱਤਿਆਵਾਂ ਵਰਗੇ ਸੰਗੀਨ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ । ਇਸ ਵਿਸੇ ਉਪਰ ਬਹੁਤ ਕੁਝ ਲਿਖਿਆ ਅਤੇ ਕਿਹਾ ਜਾ ਚੁੱਕਾ ਹੈ। ਪਰ ਅੱਜ ਵੀ ਇਸ ਤੇ ਖੁਜ ਨਿਰੰਤਰ ਜਾਰੀ ਹੈ। ਸੰਬੰਧਿਤ ਪ੍ਰੋਜੈਕਟ ਇਤਿਹਾਸਕ ਸਰੋਤਾਂ ਉਪਰ ਆਧਾਰਿਤ ਹੈ। ਇਸ ਤਹਿਤ ਮੁਲਾਕਾਤਾ ਰਾਹੀ ਬਿਰਤਾਂਤਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਪੱਛਮੀ ਪੰਜਾਬ ਤੋਂ ਸਰਨਾਰਥੀਆਂ ਦੇ ਰੂਪ ਵਿਚ ਆਏ। ਇਹਨਾਂ ਦੀ ਗੁਫਤਗੁਟਾਂ ਤੋਂ ਸਾਨੂੰ ਉਹਨਾਂ ਘਟਨਾਵਾ ਬਾਰੇ ਪਤਾ ਲੱਗਦਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਜਾਂ ਤਾ ਹੰਢਾਇਆ ਹੈ ਜਾਂ ਫਿਰ ਉਹ ਉਸ ਦੇ ਚਸ਼ਮਦੀਦ ਗਵਾਹ ਹਨ। ਨਵੀ ਪੀੜੀ ਅਤੇ ਪੁਰਾਣੀ ਪੀੜੀ ਦੇ ਅਹਿਸਾਸ ਨਿਸਚੇ ਹੀ ਵੱਖਰੇ ਹੁੰਦੇ ਹਨ ਕਿਉਂਕਿ ਕਹਿਣ ਅਤੇ ਸੁਣਨ ਵਿਚ ਫਰਕ ਹੁੰਦਾ ਹੈ। ਜੁਬਾਨੀ ਸਰੋਤਾਂ ਦੀ ਵਰਤੋਂ ਤਾਂ ਲਹਿਜੇ ਤੌਰ ਤੇ ਉਹ ਪੱਖ ਪੇਸ਼ ਕਰਦੀ ਹੈ ਜਾਂ ਉਸ ਨੂੰ ਸਮਝਣ ਵਿਚ ਮਦਦ ਕਰਦੀ ਹੈ। ਜਿਹੜਾ ਹਾਲੇ ਤੱਕ ਪ੍ਰਭਾਵਸ਼ਾਲੀ ਅਧਿਐਨ ਦਾ ਭਾਗ ਨਹੀਂ ਬਣ ਸਕਿਆ।ਪਰ ਜਦੋਂ ਇਹ ਸਰੋਤ ਰਿਕਾਰਡ ਕੀਤੇ ਜਾਂਦੇ ਹਨ, ਲਿੱਪੀ ਅੰਤਰਣ ਕੀਤੇ ਜਾਂਦੇ ਹਨ, ਪ੍ਰਿੰਟ ਕੀਤੇ ਜਾਂਦੇ ਹਨ ਅਤੇ ਜਨਤਕ ਤੌਰ ਤੇ ਵੰਡੇ ਜਾਂਦੇ ਹਨ ਤਾਂ ਇਸ ਵਿਚ ਉਹੀ ਲੱਛਣ ਪੈਦਾ ਹੋ ਜਾਂਦੇ ਹਨ। ਜਿਸ ਤਰ੍ਹਾਂ ਦੇ ਆਮ ਰਿਕਾਰਡ ਵਿਚ ਮਿਲਦੇ ਹਨ। ਇਸ ਤਰ੍ਹਾਂ ਹਾਸਲ ਕੀਤੀ ਜਾਣਕਾਰੀ ਪਹਿਲਾ ਰਹਿ ਗਈਆ ਉਣਤਾਈਆਂ ਦੀ ਵੀ ਪੂਰਤੀ ਕਰਦੀ ਹੈ। ਲਿਖਤੀ ਸਰੋਤਾਂ ਵਿਚ ਉੱਚ ਸ੍ਰੇਣੀ ਦੇ ਲੋਕਾਂ ਦੀ ਪ੍ਰਧਾਨਤਾ ਹੁੰਦੀ ਹੈ। ਜੋ ਪ੍ਰਭਾਵਸ਼ਾਲੀ ਧਨੀ ਵਿਅਕਤੀ ਹਨ।ਇਸ ਕਰਕੇ ਸ੍ਰੇਣੀ ਦੇ ਪਾੜੇ ਨੂੰ ਸਮਝਣ ਅਤੇ ਅੱਗੇ ਲਿਆਉਣ ਲਈ ਮੌਖਿਕ ਤੱਤ ਸਹਾਈ ਹੋ ਸਕਦੇ ਹਨ। ਆਮ ਲੋਕਾਂ ਨੇ ਜੋ ਹੰਢਾਇਆ ਉਸ ਵਿਚ ਉਚ ਸ੍ਰੇਣੀ ਦੇ ਲੋਕ ਕਿਤੇ ਵੀ ਨਜਰ ਨਹੀਂ ਆਉਂਦੇ। ਆਮ ਲੋਕਾਂ ਨਾਲ ਮੁਲਾਕਾਤ ਕਰਕੇ ਅਜਿਹੇ ਤੱਥ ਸਾਹਮਣੇ ਲਿਆਉਂਦੇ ਜਾ ਸਕਦੇ ਹਨ। ਜੋ ਅਸਲਿਅਤ ਦੇ ਬਹੁਤ ਨੇੜੇ ਹਨ। ਮੌਖਿਕ ਸਾਧਨਾਂ ਰਾਹੀਂ ਇੱਕਠੀ ਕੀਤੀ ਜਾਣਕਾਰੀ ਸਾਨੂੰ ਉਤਨੀ ਦੇਰ ਹੀ ਮਿਲ ਸਕਦੀ ਹੈ। ਜਦੋ ਤੱਕ ਉਹ ਵਿਅਕਤੀ ਜਿਊਂਦੇ ਹਨ। ਜੇਕਰ ਉਹਨਾਂ ਦੇ ਬਿਆਨਾਂ ਨੂੰ ਕਲਮਬੰਦ ਨਾ ਕੀਤਾ ਗਿਆ ਤਾਂ ਉਹਨਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਬਾਅਦ ਮਹੱਤਵਪੂਰਨ ਗੱਲਾਂ ਅਤੇ ਸੂਚਨਾਵਾਂ ਆਪਣੇ ਆਪ ਸਮਾਪਤ ਹੋ ਜਾਣਗੀਆਂ।

Click here to download complete report

We have 14 guests online

Who's Online

Visitors